ਸਮੱਗਰੀ 'ਤੇ ਜਾਓ

ਕਥਾਨਿਕ ਰੂੜੀਆਂ (ਮੋਟਿਫ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਥਾਨਿਕ ਰੂੜ੍ਹੀ ਨੂੰ ਅੰਗ੍ਰੇਜ਼ੀ ਮੋਟਿਫ਼ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ ਅਤੇ ਰੂੜ ਕਥਾ (Tale Type) ਦੇ ਅਰਥਾਂ ਵਿਚ ।[1] ਰੂੜੀ ਤੋਂ ਭਾਵ ਕਿਸੇ ਕਹਾਣੀ ਦਾ ਉਹ ਦੁਹਰਾਉ ਤੱਤ ਹੁੰਦਾ ਹੈ ਜਿਹੜਾ ਵੱਖ ਵੱਖ ਲੋਕ ਕਹਾਣੀਆਂ ਵਿਚ ਬਾਰ ਬਾਰ ਦੁਹਰਾਇਆ ਜਾਂਦਾ ਹੈ ਅਤੇ ਇਹ ਆਪਣਾ ਅਰਥ ਦੂਜੀਆਂ ਰੂੜੀਆਂ ਦੇ ਪ੍ਰਸੰਗ ਵਿਚ ਹੀ ਉਜਾਗਰ ਕਰਦਾ ਹੈ।

ਡਾ. ਵਣਜਾਰਾ ਬੇਦੀ ਦੇ ਸ਼ਬਦਾਂ ਵਿਚ, “ਕਥਾਨਕ ਰੂੜ੍ਹੀ ਕਿਸੇ ਕਥਾ-ਕਹਾਣੀ ਦਾ ਉਹ ਛੋਟੇ ਤੋਂ ਛੋਟੀ ਇਕਾਈ ਤੱਤ ਹੈ ਜੋ ਆਪਣੇ ਆਪ ਵਿਚ ਸੰਪੂਰਨ ਅਰਥ ਰੱਖਦਾ ਹੈ ਅਤੇ ਮੁੱਢ ਕਦੀਮ ਤੋਂ ਹੀ ਅਨੇਕਾਂ ਕਥਾ-ਕਹਾਣੀਆਂ ਵਿਚ ਬਾਰ ਬਾਰ ਦੁਹਰਾਏ ਜਾਣ ਕਰਕੇ ਕਥਾ-ਪਰੰਪਰਾ ਦਾ ਅੰਗ ਬਣ ਗਿਆ ਹੈ।

ਰੂੜ੍ਹੀਆਂ ਦੀ ਕਿਸਮਾਂ[2]

[ਸੋਧੋ]

(ੳ) ਆਰੰਭਕ ਸਥਿਤੀ ਨਾਲ ਸਬੰਧਤ (ਮੋਟਿਫ਼)

[ਸੋਧੋ]

ਕੋਈ ਵੀ ਲੋਕ ਕਹਾਣੀ ਆਪਣੀ ਮੁੱਢਲੀ ਸਥਿਤੀ ਤੋਂ ਅਤੇ ਖਾਸ ਕਿਸਮ ਦੀਆਂ ਰੂੜੀਆਂਆਂ ਦੇ ਜ਼ਿਕਰ ਤੋਂ ਸ਼ੁਰੂ ਹੁੰਦੀ ਹੈ ਜਿਵੇਂ, ਕਿ ਇਕ ਸੀ ਰਾਜਾ, ਉਸ ਦੀਆਂ ਸੱਤ ਰਾਣੀਆਂ ਸਨ ਜਾਂ ਉਸ ਦੇ ਸੱਤ ਪੁੱਤਰ ਸਨ। ਇਕ ਸੀ ਰਾਜਕੁਮਾਰ, ਉਸਦਾ ਪਿਉ ਮਰ ਗਿਆ ਜਾਂ ਮਾਂ ਮਰ ਗਈ ਜਾਂ ਇਕ ਰਾਜਾ ਸੀ, ਉਸ ਦਾ ਮੁੰਡਾ ਮਰ ਗਿਆ ਸੀ ਜਾਂ ਧੀ ਬੀਮਾਰ ਹੋ ਗਈ ਜਾਂ ਰਾਣੀ ਰੁੱਸ ਗਈ। ਇਕ ਵਾਰੀ ਇਕ ਬੰਦਾ ਸੀ, ਉਹ ਬੜਾ ਗਰੀਬ ਸੀ, ਜਾਂ ਸ਼ਾਹੂਕਾਰਾਂ ਸੀ ਜਾਂ ਭਗਤ ਸੀ ਜਾਂ ਠੱਗ ਸੀ ਆਦਿ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਵਲਾਦੀਮੀਰ ਪਰੌਪ ਇਸ ਆਰੰਭਕ ਸਥਿਤੀ ਨੂੰ ਕੋਈ ਪਰਕਾਰਜ ਨਹੀਂ ਮੰਨਦਾ।

(ਅ) ਦਾਤਕਪਰਕ ਰੂੜ੍ਹੀਆਂ (ਮੋਟਿਫ਼)

[ਸੋਧੋ]

ਦਾਤਕ ਤੋਂ ਭਾਵ ਇਥੇ ਦੇਣ ਵਾਲੇ ਤੋਂ ਹੈ ਪਰੰਤੂ, ਉਹ ਦੇਣ ਵਾਲਾ ਦਾਨੀ ਨਹੀਂ ਜੋ ਬਿਨਾਂ ਕੁੱਝ ਪ੍ਰਾਪਤ ਕਰਨ ਦੇ ਜਾਂ ਇਵਜ਼ਾਨੇ ਦੇ ਨਾਇਕ ਨੂੰ ਜਾਂ ਕਿਸੇ ਹੋਰ ਪਾਤਰ ਨੂੰ ਵਸਤੂਆਂ ਜਾਂ ਸਹਾਇਤਾ ਦੇ ਰਿਹਾ ਹੋਵੇ ਸਗੋਂ ਉਹ ਪਾਤਰ ਜਿਹੜਾ ਨਾਇਕ ਅੱਗੇ ਕੋਈ ਸ਼ਰਤ ਰੱਖ ਕੇ ਕੁੱਝ ਦੇਵੇ, ਭਾਵ ਦਾਤਕ ਨਾਇਕ ਅੱਗੇ ਕੁੱਝ ਕਰਨ ਦੀ ਸ਼ਰਤ ਰੱਖਦਾ ਹੈ। ਜੇਕਰ ਨਾਇਕ ਉਹ ਸ਼ਰਤ ਪੂਰੀ ਕਰ ਦੇਂਦਾ ਹੈ ਤਾਂ ਦਾਤਕ ਇਨਾਮ ਵਜੋਂ ਉਸ ਨੂੰ ਜਾਦੂਮਈ ਵਸਤੂ ਜਾਂ ਸਹਾਇਤਾ ਦੇਂਦਾ ਹੈ, ਜਿਹੜੀ ਉਸ ਦੇ ਸੰਘਰਸ਼ ਵਿਚ ਕੰਮ ਆਉਂਦੀ ਹੈ। ਜਿਵੇਂ ਸ਼ਰਤ ਜਿੱਤਣ ਦੇ ਬਦਲੇ ਕੋਈ ਜਾਦੂ ਦੀ ਛੜੀ, ਜਾਦੂ ਦੀ ਚਾਦਰ ਜਾਂ ਅਜਿਹਾ ਫਲ ਜਿਹਨੂੰ ਖਾਖਾ ਕੇ ਅਦਿੱਖ ਹੋ ਜਾਣਾ ਜਾਂ ਔਲਾਦ ਪੈਦਾ ਹੋਣਾ ਆਦਿ। ਇਸੇ ਤਰ੍ਹਾਂ ਰਾਜਿਆਂ ਵੱਲੋਂ ਰੱਖੀਆਂ ਸ਼ਰਤਾਂ ਦੀ ਜਿੱਤ ਬਦਲੇ ਰਾਜ ਭਾਗ ਦੇਣਾ, ਧੀ ਦਾ ਡੋਲਾ ਦੇਣਾ ਜਾਂ ਮੁਹਰਾਂ ਦੇਣੀਆਂ, ਅੱਧਾ ਖਜ਼ਾਨਾ ਦੇਣਾ ਜਾਂ ਰਾਜ ਭਾਗ ਵਿਚ ਉੱਚੀ ਪਦਵੀ ਆਦਿ ਦੇਣਾ।


ਖੂਬਸੂਰਤ ਔਰਤਾਂ ਜਾਂ ਪਰੀਆਂ ਵੱਲੋਂ ਰੱਖੀਆਂ ਸ਼ਰਤਾਂ ਬਦਲੇ ਵਿਆਹ ਲਈ ਹਾਂ ਕਰਨਾ ਆਦਿ ਨੂੰ ਅਸੀਂ ਦਾਤਕਪਰਕ ਰੂੜੀਆਂ ਕਹਿ ਸਕਦੇ ਹਾਂ।

(ੲ) ਰਿਸ਼ਤਾਪਰਕ ਰੂੜ੍ਹੀਆਂ (ਮੋਟਿਫ਼ )

[ਸੋਧੋ]

ਇਨ੍ਹਾਂ ਰੂੜੀਆਂ ਵਿਚ ਇਕ ਰਿਸ਼ਤੇ ਵੱਲੋਂ ਦੂਜੇ ਰਿਸ਼ਤੇ ਨੂੰ ਕੋਈ ਦੁੱਖ ਤਕਲੀਫ ਪਹੁੰਚਾਈ ਜਾਂਦੀ ਹੈ ਜਾਂ ਤਾਹਨਾ ਮਿਹਣਾ ਮਾਰਿਆ ਜਾਂਦਾ ਹੈ। ਜਿਵੇਂ ਰਾਂਝੇ ਨੂੰ ਭਾਬੀਆਂ ਨੇਨੇ ਕਿਹਾ ਸੀ ਜਾਹ ਵਿਆਹ ਲਿਆ ਜਿਹੜੀ ਹੀਰ ਵਿਆਹੁਣੀ ਹੈ। ਇਸ ਲਈ ਉਹ ਘਰੋਂ ਤੁਰ ਜਾਂਦਾ ਹੈ ਜਾਂ ਮਤਰੇਈ ਮਾਂ ਵੱਲੋਂ ਮਤਰੇਏ ਪੁੱਤਰ ਨੂੰ ਮਰਵਾਉਣਾ ਜਾਂ ਦੁੱਖ ਪਹੁੰਚਾਉਣਾ ਜਾਂ ਦੇਸ਼ ਨਿਕਾਲਾ ਦਿਵਾਉਣਾ। ਪਤਨੀ ਦੇ ਆਖੇ ਲੱਗ ਕੇ ਭੈਣ ਨੂੰ, ਮਾਂ ਬਾਪ ਨੂੰ ਜਾਂ ਕਿਸੇਸੇ ਹੋਰ ਰਿਸ਼ਤੇਦਾਰ ਨੂੰ ਮਾਰ ਦੇਣਾ। ਦੋਸਤ ਵੱਲੋਂ ਦੋਸਤ ਨੂੰ ਧੋਖਾ ਦੇਣਾ ਜਾਂ ਧੋਖੇ ਨਾਲ ਮਾਰ ਦੇਣਾ। ਪਤੀ ਵੱਲੋਂ ਪਤਨੀ ਨੂੰ ਜਾਂ ਪਤਨੀ ਵੱਲੋਂ ਪਤੀ ਨੂੰ ਧੋਖਾ ਦੇਣਾ, ਮਰਵਾ ਦੇਣਾ ਜਾਂ ਜਹਿਰ ਆਦਿ ਜਾਂ ਜ਼ਹਿਰ ਆਦਿ ਦੇਣਾ।

(ਸ) ਅਦਭੁਤ ਘਟਨਾ ਅਤੇ ਕਾਰਜ ਮੂਲਕ ਰੂੜ੍ਹੀਆਂ (ਮੋਟਿਫ਼)

[ਸੋਧੋ]

ਪੰਜਾਬੀ ਲੋਕ ਕਹਾਣੀਆਂ ਵਿਚ ਅਜਿਹੀਆਂ ਰੂੜ੍ਹੀਆਂ ਵਿਚ ਪਾਤਰਾਂ ਨਾਲ, ਵਸਤੂਆਂ ਨਾਲ ਜਾਂ ਸਥਾਨਾਂ ਨਾਲ ਸਬੰਧਤ ਅਜੀਬੋ ਗਰੀਬ ਘਟਨਾਵਾਂ ਜਾਂ ਅਦਭੁਤ ਕਾਰਜ ਵਾਪਰਦੇ ਨਜ਼ਰ਼ ਆਉਂਦੇ ਹਨ ਜਿਵੇਂ : ਹੱਸਣ ਵੇਲੇ ਫੁੱਲ ਖਿੜਨੇ, ਜਾਂ ਫੁੱਲ ਵਿਚੋਂ, ਫ਼ਲ ਵਿਚੋਂ ਰਾਜਕੁਮਾਰੀਆਂਆਂ ਦਾ ਨਿਕਲ ਆਉਣਾ ਜਾਂ ਖੂਨ ਦੇ ਕਤਰਿਆਂ ਦੇ ਲਾਲ ਬਣ ਬਣ ਪਾਣੀ ਵਿੱਚ ਤਰਦੇ ਜਾਣੇ, ਸਰਾਪ ਜਾਂ ਜਾਦੂ ਦੇ ਅਸਰ ਨਾਲ ਦੇਹ ਦਾ ਰੰਗ ਜਾਂ ਬਨਾਵ��� ਤਬਦੀਲੀ ਹੋਹੋ ਜਾਣਾ, ਸੱਪ ਦਾ ਸਾਹ ਪੀ ਲੈਣਾ ਜਾਂ ਸਾਧੂ ਸੰਤ ਵੱਲੋਂ ਮੁਰਦੇ ਨੂੰ ਜ਼ਿੰਦਾ ਕਰ ਦੇਣਾ ਆਦਿ ਰੂੜ੍ਹੀਆਂ ਹਨ।[3]

(ਹ) ਵਰਜਣ ਜਾਂ ਰੋਕ ਦੀ ਉਲੰਘਣਾ ਨਾਲ ਸਬੰਧਿਤ ਰੂੜ੍ਹੀਆਂ (ਮੋਟਿਫ਼)

[ਸੋਧੋ]

ਪੰਜਾਬੀ ਲੋਕ ਕਹਾਣੀਆਂ ਵਿਚ ਅਜਿਹੀਆਂ ਵੀ ਬਹੁਤ ਸਾਰੀਆਂ ਰੂੜ੍ਹੀਆਂ ਹਨ।

ਜਿਵੇਂ:- ਕਿਸੇ ਪਾਤਰ ਨੂੰ ਇਹ ਕਹਿਣਾ ਕਿ ਆਹ ਕੰਮ ਨਾ ਕਰੀਂ ਪਰੰਤੂ, ਉਹਦੇ ਵੱਲੋਂ ਰੋਕ ਭੰਗ ਕਰਨ ਤੇ ਉਹਨੂੰ ਸਜ਼ਾ ਮਿਲਣਾ ਹੈ ਇੱਕ ਪੰਜਾਬੀ ਲੋਕ-ਕਹਾਣੀ ਵਿਚ ਇਕ ਸੰਤ ਆਪਣੇ ਚੇਲੇ ਨੂੰ ਚਾਰ ਦੀਵੇ ਦੇਂਦਾ ਦੀਵਾ ਤੇ ਕਹਿੰਦਾ ਹੈ, ਇਨ੍ਹਾਂ ਨੂੰ ਤਿੰਨ ਦਿਸ਼ਾਵਾਂ ਵਿਚ ਹੀ ਜਗਾ ਪਰ ਦੱਖਣ ਦੀ ਬਾਹੀ ਰੁਪੈਵਾ ਨਾ ਜਗਾਵੀਂ। ਜਦ ਉਹ ਤਿੰਨਾਂ ਦਿਸ਼ਾਵਾਂ ਵਿਚ ਦੀਵੇ ਜਗਾਉਂਦਾ ਹੈ ਤਾਂ ਉਸ ਨੂੰ ਮੇਰੇਪੈ, ਸੋਨਾ, ਚਾਂਦੀ ��ਤੇ ਹੀਰੇ ਜਵਾਹਰਾਤ ਮਿਲਦੇ ਹਨ। ਉਹ ਸੋਚਦਾ ਹੈ ਕਿ ਗੁਰੂ ਮੇਰੇ ਨਾਲ ਧੋਖਾ ਕੀਤਾ ਹੈ, ਹੋ ਸਕਦਾ ਹੈ ਦੱਖਣ ਵਾਲਾ ਦੀਵਾ ਜਗਾਇਆਂ ਮੈਨੂੰ ਹੋਰ ਵੀ ਕੀਮਤੀ ਚੀਜ਼ਾਂ ਲੱਭ ਜਾਣ, ਇਸ ਲਈ ਉਹ ਦੱਖਣ ਵਾਲਾ ਦੀਵਾ ਵੀ ਜਗਾ ਦੇਂਦਾ ਹੈ। ਹੇਠਾਂ ਉਸ ਨੂੰ ਇਕ ਸੁਰੰਗ ਦਿੱਸਦੀ ਹੈ। ਉਹ ਅੱਗੇ ਜਾ ਕੇ ਵੇਖਦਾ ਹੈ ਕਿ ਇਕ ਬਹੁਤ ਹੀਹੀ ਬੁੱਢਾ ਆਦਮੀ ਚੱਕੀ ਪੀਹ ਰਿਹਾ ਹੈ ਅਤੇ ਚੱਕੀ ਵਿਚੋਂ ਲਾਲ ਬਾਹਰ ਨਿਕਲ ਨਿਕਲ ਡਿੱਗ ਰਹੇ ਹਨ ।

ਬੁੱਢਾ ਉਸ ਨੂੰ ਵੇਖ ਕੇ ਬਹੁਤ ਹੀ ਖ਼ੁਸ਼ ਹੁੰਦਾ ਹੈ ਅਤੇ ਕਹਿੰਦਾ ਹੈ, ਆਹ ਜ਼ਰਾ ਚੱਕੀ ਨੂੰ ਗੇੜਾ ਦੇਵੀਂ ਮੈਂ ਬਾਹਰੋਂ ਹੋ ਕੇ ਆਇਆ।

ਜਦ ਉਹ ਬੰਦਾ ਚੱਕੀ ਉਪਰ ਬੈਠ ਜਾਂਦਾ ਹੈ ਤਾਂ ਬੁੱਢਾ ਉਸ ਨੂੰ ਕਹਿੰਦਾ ਹੈ ਕਿ ਮੈਂ ਵੀਵੀ ਕਈ ਸਾਲ ਪਹਿਲਾਂ ਇਸੇ ਤਰ੍ਹਾਂ ਲਾਲਚ ਵਿਚ ਫਸ ਕੇ ਇਥੇ ਆਇਆ ਸੀ, ਜਿਵੇਂ ਹੁਣ ਤੂੰ ਆਇਆ ਹੈਂ। ਹੁਣ ਤੇਰੀ ਬੰਦ-ਖਲਾਸੀ ਉਦੋਂ ਹੀ ਹੋਵੇਗੀ ਜਦ ਕੋਈ ਤੇਰੇ ਵਰਗਾ ਹੋਰ ਲਾਲਚੀ ਇਧਰ ਆਇਆ।

ਇੰਝ ਰੋਕ ਦੀ ੳੁਲੰਘਣਾ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਰੂੜ੍ਹੀਆਂ ਪੰਜਾਬੀ ਲੋਕ ਕਹਾਣੀਆਂ ਵਿੱਚ ਮਿਲਦੀਆਂ ਹਨ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).